Shiromani Akali Dal (Panch Pardhani) || ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ)

ਕਾਂਗਰਸੀ ਤੇ ਅਕਾਲੀ ਹੁਣ ਸਿੱਖਾਂ ਦੀਆਂ ਭਾਵਨਾਵਾਂ ਕੈਸ਼ ਨਹੀਂ ਕਰ ਸਕਦੇ : ਹਰਪਾਲ ਸਿੰਘ ਚੀਮਾ
ਫ਼ਤਹਿਗੜ੍ਹ ਸਾਹਿਬ (31 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਫੇਰੀ ਸਿਆਸਤ ਤੋਂ ਪ੍ਰੇਰਿਤ ਹੈ।ਅਜਿਹੇ ਸਟੰਟ ਵਰਤ ਕੇ ਕਾਂਗਰਸ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਵੋਟਾਂ ਹਥਿਆਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਿਹਾਸਿਕ ਯਾਦਗਾਰਾਂ ਦੀ ਉਸਾਰੀ ਰਾਹੀਂ ਸਿੱਖ ਵੋਟਾਂ ਵਟੋਰਨ ਦੇ ਹੱਥਕੰਡੇ ਅਪਣਾਏ ਹਨ ਪਰ ਉਨ੍ਹਾਂ ਨੂੰ ਵੀ ਇਸਦਾ ਕੋਈ ਲਾਭ ਨਹੀਂ ਮਿਲੇਗਾ ਕਿਉਂਕਿ ਸਿਧਾਂਤਕ ਖਾਮੀਆਂ ਵਾਲੀਆਂ ਇਹ ਯਾਦਗਾਰਾਂ ਸਿੱਖ ਪੰਥ ਦੀਆਂ ਭਾਵਨਾਵਾਂ ਤੇ ਇੱਛਾ ਮੁਤਾਬਕ ਤਿਆਰ ਨਹੀਂ ਕੀਤੀਆਂ ਗਈਆਂ।ਭਾਈ ਚੀਮਾ ਨੇ ਕਿਹਾ ਕਿ ਕਿਸੇ ਵਰਗ ਦੇ ਦਿਲ ਜਿੱਤਣ ਲਈ ਉਸ ਵਰਗ ਵਾਸਤੇ ਹਕੀਕੀ ਪੱਧਰ ‘ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੁੰਦੀ ਹੈ ਅਜਿਹੇ ਸਿਆਸੀ ਸਟੰਟਾਂ ਨਾਲ ਕੁਝ ਨਹੀਂ ਬਣਨ ਵਾਲਾ।

ਉਨ੍ਹਾਂ ਕਿਹਾ ਕਿ ਇਹ ਡਾ. ਮਨਮੋਹਨ ਸਿੰਘ ਹੀ ਸਨ ਜਿਨ੍ਹਾਂ ਨੇ 1984 ਦੀ ਸਿੱਖ ਨਸ਼ਲਕੁਸ਼ੀ ਵਿਰੁਧ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਟੀਸ਼ਨ ਪਾਉਣ ਵਾਲੇ ਸਿੱਖਾਂ ਨੂੰ ‘ਅੱਤਵਾਦੀ’ ਆਖਦਿਆਂ ਕੈਨੇਡੀਆਨ ਸਰਕਾਰ ਨੂੰ ਇਨ੍ਹਾਂ ਸਿੱਖਾਂ ਉਪਰ ਨਜ਼ਰ ਰੱਖਣ ਲਈ ਕਿਹਾ ਸੀ। ਦੂਜੇ ਪਾਸੇ ਸ. ਬਾਦਲ ਨੇ ਸਿੱਖ ਕੌਮ ‘ਤੇ ਹੋਏ ਜ਼ੁਲਮਾਂ ਨੂੰ ਭੁਲਾ ਕੇ ਸਿੱਖਾਂ ਦੇ ਕਾਤਲਾਂ ਨਾਲ ਮਿਤਰਤਾ ਕੁਝ ਹੋਰ ਹੀ ਕਹਾਣੀ ਬਿਆਨ ਕਰਦੀ ਹੈ। ਭਾਈ ਚੀਮਾ ਨੇ ਕਿਹਾ ਕਿ ਕਾਂਗਰਸੀਆਂ ਤੇ ਅਕਾਲੀਆਂ ਨੂੰ ਅਪਣੀ ਸਿੱਖ ਵਿਰੋਧੀ ਨੀਤੀ ਦਾ ਖੁੱਲ੍ਹ ਕੇ ਪ੍ਰਗਟਾਵਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਸਿੱਖ ਹੁਣ ਇਨ੍ਹਾਂ ਲੋਕਾਂ ਨੂੰ ਜਾਣ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਵਿੱਚ ਬਿਆਨਬਾਜ਼ੀ ਤਾਂ ਕਾਂਗਰਸੀਆਂ ਅਤੇ ਅਕਾਲੀਆਂ ਦੋਵਾਂ ਨੇ ਕੀਤੀ ਪਰ ‘ਬਗਲ ‘ਚ ਛੁਰੀ ਤੇ ਮੂੰਹ ‘ਚੋਂ ਰਾਮ-ਰਾਮ’ ਅਨੁਸਾਰ ਵਿਧਾਨ ਸਭਾ ਵਿੱਚ ਪ੍ਰੋ. ਭੁੱਲਰ ਦੇ ਹੱਕ ਵਿੱਚ ਮਤਾ ਪਾਸ ਕਰਨ ਵਾਲਾ ਜੋ ਕੰਮ ਜ਼ਮੀਨੀ ਤੌਰ ‘ਤੇ ਕਰਨਾ ਬਣਦਾ ਸੀ ਉਸ ਤੋਂ ਦੋਵਾਂ ਨੇ ਪਾਸਾ ਹੀ ਵੱਟਿਆ। ਭਾਈ ਚੀਮਾ ਨੇ ਕਿਹਾ ਕਿ ਕਾਂਗਰਸੀ ਅਤੇ ਅਕਾਲੀ ਹੁਣ ਸਿੱਖਾਂ ਦੀਆਂ ਭਾਵਨਾਵਾਂ ਕੈਸ਼ ਨਹੀਂ ਕਰ ਸਕਦੇ।

ਪੰਚ ਪ੍ਰਧਾਨੀ ਵੱਲੋਂ ਸਿੱਖ ਮਸਲਿਆਂ ਲਈ ਸੰਘਰਸ ਜਾਰੀ ਰੱਖਣ ਦਾ ਅਹਿਦ
ਫ਼ਤਹਿਗੜ੍ਹ ਸਾਹਿਬ (27 ਦਸੰਬਰ, 2011): ਪੰਥਕ ਸੇਵਾ ਲਹਿਰ (ਬਾਬਾ ਬਲਜੀਤ ਸਿੰਘ ਦਾਦੂਵਾਲ), ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਅਤੇ ਸਮੂਹ ਪੰਥਕ ਜਥੇਬੰਦੀਆਂ ਦੀ ਸ਼ਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਲਈ ਕੀਤੀ ਗਈ ਸਾਂਝੀ ਕਾਨਫਰੰਸ ਵਿੱਚ ਪੰਥਕ ਬੁਲਾਰਿਆਂ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ, ਪ੍ਰੋ. ਦਵਿੰਦਰਪਾਲ ਸਿੰਘ ਭੁਲੱਰ ਤੇ ਹੋਰਨਾਂ ਬੇਦੋਸ਼ੇ ਨਜ਼ਰਬੰਦ ਸਿੱਖਾਂ ਦੀ ਰਿਹਾਈ, ਸਾਕਾ ਨੀਲਾ ਤਾਰਾ ਦੀ ਯਾਦਗਾਰ ਦੀ ਉਸਾਰੀ ਅਤੇ ਅਨੰਦ ਮੈਰਿਜ਼ ਐਕਟ ਦੇ ਮੁੱਦਿਆਂ ਦੇ ਹੱਲ ਲਈ ਸਮੁੱਚੀ ਕੌਮ ਨੂੰ ਇੱਕਜੁਟ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਗਿਆ।

ਇਸ ਮੌਕੇ ਬੋਲਦਿਆਂ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਦੇ ਸਰਪ੍ਰਸਤ ਸੰਤ ਬਾਬਾ ਬਲਜੀਤ ਸਿੰਘ ਖਾਲਸਾ ਨੇ ਕਿਹਾ ਕਿ ਭਾਰਤੀ ਸਿਆਸਤਦਾਨਾਂ ਵਲੋਂ ਅਪਣੇ ਨਿੱਜ਼ੀ ਮੁਫ਼ਾਦਾਂ ਲਈ ਉਲਝਾ ਦਿੱਤੇ ਗਏ ਸਿੱਖ ਕੌਮ ਦੇ ਸਮੁੱਚੇ ਮਸਲਿਆਂ ਦੇ ਹੱਲ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ ਇਸ ਲਈ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਅਸੀਂ ਆਖਰੀ ਦਮ ਤੱਕ ਸੰਗਤਾਂ ਦੇ ਸਹਿਯੋਗ ਨਾਲ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨਾਲ ਸਬੰਧਤ ਪਾਵਨ ਗੁਰਧਾਮ ਗਿਆਨ ਗੋਦੜੀ ਸਾਹਿਬ ’ਤੇ ਸਰਕਾਰ ਨੂੰ ਕਬਜ਼ਾ ਜਾਰੀ ਰੱਖਣ ਦੀ ਇਜਾਜ਼ਤ ਕਦੇ ਨਹੀਂ ਦਿੱਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਸਰਕਾਰਾਂ ਨੇ ਪਿਛਲ਼ੇ ਲੰਮੇ ਸਮੇਂ ਤੋਂ ਬੇਦੋਸ਼ੇ ਸਿੱਖ ਨੌਜਵਾਨਾਂ ’ਤੇ ਵੱਖ-ਵੱਖ ਕੇਸ ਪਾ ਕੇ ਜੇਲ੍ਹਾ ਵਿੱਚ ਬੰਦ ਰੱਖਿਆ ਹੋਇਆ ਹੈ ਤੇ ਭਾਰਤੀ ਤੰਤਰ ਦੀ ਇਹ ਨੀਤੀ ਅੱਜ ਵੀ ਜਾਰੀ ਹੈ ਉਨ੍ਹਾਂ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਰਿਹਾਆ ਕੀਤਾ ਜਾਵੇ।

ਆਲ ਇੰਡੀਆ ਸਿੱਖ ਕਾਨਫਰੰਸ ਦੇ ਪ੍ਰਧਾਨ ਸ. ਗੁਰਚਰਨ ਸਿੰਘ ਬੱਬਰ ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ ਨੂੰ ਹੋ ਤਿੱਖਾ ਰੂਪ ਦੇਣ ਲਈ 10 ਜਨਵਰੀ ਨੂੰ ਉਤਰਾਖੰਡ ਦੇ ਗਵਰਨਰ ਨੂੰ ਦੇਹਰਦੂਨ ਵਿਖੇ ਯਾਦ ਪੱਤਰ ਦਿੱਤਾ ਜਾਵੇਗਾ ਅਤੇ 15 ਜਨਵਰੀ ਤੱਕ ਜੇ ਉਤਰਾਖੰਡ ਦੀ ਭਾਜਪਾ ਸਰਕਾਰ ਨੇ ਕੋਈ ਫ਼ੈਸਲਾ ਨਾ ਕੀਤਾ ਤਾਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿੱਖਾਂ ਨੂੰ ਭਾਜਪਾ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ ਹੈ।

14 ਜਨਵਰੀ ਨੂੰ ਸਿੱਖ ਸੰਗਤਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਮੁਕਤਸਰ ਸਾਹਿਬ ਵਿਖੇ ਮਾਘੀ ਦੀ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ।

ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਤੇ ਖ਼ਾਲਸਾ ਐਕਸਨ ਕਮੇਟੀ ਦੇ ਭਾਈ ਮੋਹਕਮ ਸਿੰਘ ਨੇ ਵੀ ਸ਼ਹੀਦਾਂ ਦੀ ਯਾਦਗਾਰ ਬਣਾਉਣ ਤੇ ਹੋਰਨਾਂ ਸਿੱਖ ਮੁੱਦਿਆਂ ’ਤੇ ਕੌਮ ਨੂੰ ਇੱਕਜੁਟ ਹੋ ਜਾਣ ਲਈ ਕਿਹਾ।ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਸੰਤੋਖ ਸਿੰਘ ਸਲਾਣਾ ਨੇ ਨਿਭਾਈ। ਕਾਨਫਰੰਸ ਵਿੱਚ 7 ਮਤਿਆਂ ਵੀ ਸੰਗਤਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਇਸ ਕਨਫਰੰਸ ਵਿੱਚ, ਤਨਾਮ ਸਿੰਘ ਪਾਉਂਟਾ ਸਾਹਿਬ ਦਲ ਖ਼ਾਲਸਾ, ਸੁਤੰਤਰ ਅਕਾਲੀ ਦਲ ਦੇ ਪ੍ਰਮਜੀਤ ਸਿੰਘ ਸਹੌਲੀ, ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਗਿਆਨੀ ਰਾਜਪਾਲ ਸਿੰਘ ਦਾਦੂ ਸਾਹਿਬ ਪੰਥਕ ਸੇਵਾ ਲਹਿਰ, ਭਾਈ ਕਰਨੈਲ ਸਿੰਘ ਪੀਰ ਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਪੰਜਾਬੀ ਕ੍ਰਾਂਤੀ ਮੋਰਚਾ ਉਤਰਾਖੰਡ ਦੇ ਪ੍ਰਧਾਨ ਕੰਵਰ ਜੁਪਿੰਦਰ ਸਿੰਘ, ਪ੍ਰੀਤਮ ਸਿੰਘ ਸੰਧੂ ਪ੍ਰਧਾਨ ਤਰਾਈ ਸਿੱਖ ਮਹਾਂ ਸਭਾ ਉਤਰਾਖੰਡ, ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਵਿੰਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਬਾਬਾ ਅਮਰੀਕ ਸਿੰਘ ਨਿਕੇ ਘੁੰਮਣਾ ਵਾਲੇ, ਬਾਬਾ ਦਿਲਬਾਗ ਸਿੰਘ ਫ਼ਤਹਿਗੜ੍ਹ ਸਭਰਾ, ਬਾਬਾ ਧਰਮਵੀਰ ਸਿੰਘ ਘਰਾਂਗਣੇ ਵਾਲੇ, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ, ਬਾਬਾ ਬੋਹੜ ਸਿੰਘ ਤੂਤਾਂ ਵਾਲੇ, ਬਾਬਾ ਦਰਸ਼ਨ ਸਿੰਘ ਦਿੱਲੀ, ਬਾਬਾ ਗੁਰਨਾਮ ਸਿੰਘ ਦਿੱਲੀ ਦਮਦਮੀ ਟਕਸਾਲ, ਦਵਿੰਦਰ ਸਿੰਘ ਸੋਢੀ, ਗੁਰਮੁਖ ਸਿੰਘ ਡਡਹੇੜੀ, ਦਰਸ਼ਨ ਸਿੰਘ ਬੈਣੀ, ਹਰਪਾਲ ਸਿੰਘ ਸ਼ਹੀਦਗੜ੍ਹ, ਪ੍ਰਮਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ ਹੈਪੀ, ਭਗਵੰਤ ਸਿੰਘ ਮਹੱਦੀਆਂ, ਕਿਹਰ ਸਿੰਘ ਮਾਰਵਾ, ਅਮਰਜੀਤ ਸਿੰਘ ਬਡਗੁਜਰਾਂ, ਰਣਧੀਰ ਸਿੰਘ ਏਕਨੂਰ ਖ਼ਾਲਸਾ ਫੌਜ ਨੇ ਹਾਜ਼ਰੀ ਭਰੀ।

ਸਿੱਖ ਮਸਲਿਆਂ ਵਿੱਚ ਅਦਾਲਤਾਂ ਦੇ ਦਖ਼ਲ ਲਈ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਸਿੱਖ ਲੀਡਰਸ਼ਿਪ ਜ਼ਿੰਮੇਵਾਰ : ਪੰਚ ਪ੍ਰਧਾਨੀ
ਫ਼ਤਹਿਗੜ੍ਹ ਸਾਹਿਬ (20 ਦਸੰਬਰ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਕਿਹਾ ਹੈ ਕਿ ‘ਸਹਿਜਧਾਰੀਆਂ’ ਨੂੰ ਗੁਰਦੁਆਰਾ ਚੋਣਾਂ ਦਾ ਹੱਕ ਦੇਣ ਬਾਰੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਫ਼ੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ‘ਸਿੱਖ ਲੀਡਰਸ਼ਿਪ’ ਦੀ ਗੈਰ ਜਿੰਮੇਵਾਰੀ ਅਤੇ ਨਲਾਇਕੀ ਨੂੰ ਜਗ ਜ਼ਾਹਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ 2003 ਵਿੱਚ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਣ ਸਮੇਂ ਪੰਜਾਬ ਵਿੱਚ ਅਕਾਲੀ-ਭਾਜਪਾ ਅਤੇ ਕੇਂਦਰ ਵਿੱਚ ਵੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਹੋਣ ਦੇ ਬਾਵਜ਼ੂਦ ਵੀ ਇਸ ਨੋਟੀਫਿਕੇਸ਼ਨ ਨੂੰ ਕਾਨੂੰਨੀ ਰੂਪ ਦੇਣ ਲਈ ਗੁਰਦੁਆਰ ਐਕਟ 1925 ਵਿੱਚ ਦਰਸਾਈ ਵਿਧੀ ਮੁਤਾਬਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤਰ੍ਹਾਂ ਵੱਖ-ਵੱਖ ਸਮੇਂ ਜਾਰੀ ਹੋਏ ਨੋਟੀਫਿਕੇਸ਼ਨਾਂ ’ਤੇ ਕਾਬਜ਼ ਸਿੱਖ ਲੀਡਰਸ਼ਿਪ ਵੱਲੋਂ ਅਪਣਾਈ ਜਾਂਦੀ ਗੈਰ-ਜਿੰਮੇਵਾਰੀ ਕਾਰਨ ਹੀ ਅਦਾਲਤਾਂ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਦੇ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਵੀ ਸ਼੍ਰੋਮਣੀ ਕਮੇਟੀ ਦੇ ਮੌਜ਼ੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਕੀਤੇ ਕਈ ਗੈਰ ਜਿੰਮੇਵਾਰ ਫ਼ੈਸਲਿਆਂ, ਜਿਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੀ ਵਧਾਈ ਗਈ ਉਮਰ ਦੀ ਹੱਦ ਵੀ ਸ਼ਾਮਿਲ ਹੈ, ਨੂੰ ਗੁਰਦੁਆਰਾ ਜ਼ੁਡੀਸ਼ੀਅਲ ਕਮਿਸ਼ਨ ਨੇ ਵੀ ਰੱਦ ਕਰ ਦਿੱਤਾ ਹੈ।ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਲੀਡਰਸ਼ਿਪ ਨੇ ਕਦੇ ਵੀ ਸਿਧਾਂਤ ਤੇ ਕੌਮੀ ਭਾਵਨਵਾਵਾਂ ਨੂੰ ਮੁੱਖ ਰੱਖ ਕੇ ਕਦੇ ਕੋਈ ਫੈਸਲਾ ਨਹੀਂ ਕੀਤਾ। ਸਿੱਖ ਲੀਡਰਿਸ਼ਪ ਦੀ ਅਜਿਹੀ ਗੈਰ ਜਿੰਮੇਵਾਰੀ ਕਾਰਨ ਹੀ ਪਿਛਲੇ ਦਿਨੀਂ ਸਿੱਖ ਦੀ ਪ੍ਰੀਭਾਸ਼ਾ ਬਾਰੇ ਕੇਸ ਹਾਈਕੋਰਟ ਵਿੱਚ ਪਹੁੰਚਿਆ ਜਿਸ ਕਾਰਨ ਅਦਾਲਤ ਨੇ ਇਹ ਫੈਸਲਾ ਕੀਤਾ ਕਿ ‘ਸਿੱਖ’ ਕੌਣ ਹੈ।

ਭਾਈ ਚੀਮਾ ਨੇ ਕਿਹਾ ਕਿ 1925 ਦੇ ਗੁਰਦੁਆਰਾ ਐਕਟ ਵਿੱਚ ਕੋਈ ਸੋਧ ਕਰਨ ਦੀ ਵਿਧੀ ਮੁਤਬਕ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਮਤਾ ਪਾਸ ਕਰਕੇ ਪਾਰਲੀਮੈਂਟ ਵਿੱਚ ਪਾਸ ਕਰਨ ਲਈ ਭਾਰਤੀ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਂਦਾ ਹੈ ਪਰ ਨਿੱਜ਼ੀ ਗਰਜ਼ਾਂ ਵਿੱਚ ਖ਼ਪਤ ਹੋਣ ਕਾਰਨ ਕਾਬਜ਼ ਲੀਡਰਸ਼ਿਪ ਵੱਲੋਂ ਅਜਿਹਾ ਕੁਝ ਨਾ ਕਰਨ ਕਾਰਨ ਭਾਰਤ ਸਰਕਾਰ ਤੇ ਅਦਾਲਤਾਂ ਅੱਜ ਸਾਡੇ ਧਾਰਮਿਕ ਮਾਮਲਿਆਂ ਵਿੱਚ ਦਾਖਲ ਦੇ ਰਹੀਆਂ ਹਨ ਜਿਸ ਕਾਰਨ ਸਮੁੱਚੀ ਕੌਮ ਨੂੰ ਨਮੋਸ਼ੀ ਝੱਲਣੀ ਪੈ ਰਹੀ ਹੈ।

ਭਾਰਤੀ ਘੱਟਗਿਣਤੀ ਕਮਿਸ਼ਨ ਅਪਣੀ ਜਿੰਮੇਵਾਰੀ ਨਿਭਾਉਣ ‘ਚ ਬੁਰੀ ਤਰਾਂ ਨਾਕਾਮ ਸਾਬਤ ਹੋਏ
ਚੰਡੀਗੜ੍ਹ (19 ਦਸੰਬਰ, 2011): ਸੰਯੁਕਤ ਰਾਸ਼ਟਰ ਘੱਟਗਿਣਤੀ ਦਿਵਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਜਾਰੀ ਇੱਕ ਬਿਆਨ ਵਿੱਚ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਵਿੱਚ ਕੇਂਦਰ ਅਤੇ ਰਾਜਾਂ ਵਿੱਚਲੇ ਘੱਟਗਿਣਤੀ ਕਮਿਸ਼ਨਾਂ ਦਾ ਰਾਜਨੀਤੀਕਰਨ ਹੋ ਚੁੱਕਾ ਹੈ ਤੇ ਉਹ ਘੱਟਗਿਣਤੀਆਂ ਅਤੇ ਉਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਬੁਰੀ ਤਰਾਂ ਨਾਕਾਮ ਸਾਬਤ ਹੋਏ ਹਨ। ਇਸ ਲਈ ਇਨਾਂ ਕਮਿਸ਼ਨਾਂ ਦੇ ਸੰਗਠਨ ਦੇ ਢੰਗ ਅਤੇ ਰੂਪ ਰੇਖਾ ਵਿੱਚ ਤਬਦੀਲੀ ਕਰਨ ਦੀ ਲੋੜ ਹੈ।ਦੇਸ਼ ਵਿੱਚ 1984 ਵਿੱਚ ਹੋਇਆ ਸਿੱਖ ਕਤਲੇਆਮ ਅਤੇ 2002 ਦਾ ਮੁਸਲਿਮ ਕਤਲੇਆਮ ਇਨਾਂ ਕਮਿਸ਼ਨਾਂ ਦੀ ਅਸਫ਼ਲਤਾ ਦਾ ਬਾਖੂਬੀ ਵਰਣਨ ਕਰਦੇ ਹਨ।ਉਨਾਂ ਕਿਹਾ ਕਿ ਘੱਟਗਿਣਤੀਆਂ ਦੇ ਸਰੀਰਕ ਕਤਲੇਆਮ ਤੋਂ ਬਿਨਾਂ ਸਟੇਟ ਦੇ ਸਾਧਨਾਂ ਰਾਹੀਂ ਘੱਟਗਿਣਤੀਆਂ ਦੀਆਂ ਮਾਂ ਬੋਲੀਆਂ, ਸਭਿਆਚਾਰ, ਧਰਮ ਅਤੇ ਧਾਰਮਿਕ ਸ਼ਰੋਤਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨਾਂ ਦੇ ਕੁਦਰਤੀ ਸ਼ਰੋਤਾਂ ਦੀ ਲਗਾਤਾਰ ਲੁੱਟਮਾਰ ਕੀਤੀ ਜਾ ਰਹੀ ਹੈ ਤੇ ਉਨਾਂ ਦਾ ਅਰਥਿਕ ਢਾਂਚਾ ਤਬਾਹ ਕਰਕੇ ਰੱਖ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਅਪਣੀ ਬਣਦੀ ਜਿਮੇਵਾਰੀ ਛੱਡ ਕੇ ਇਹ ਕਮਿਸ਼ਨ ਘੱਟ-ਗਿਣਤੀਆਂ ਦੀ ਥਾਂ ਅਪਣੇ ਸਿਆਸੀ ਆਕਾਵਾਂ ਅਤੇ ਕਾਬਜ਼ ਸਿਸਟਮ ਦੇ ਹੱਕ ਵਿੱਚ ਲਗਾਤਾਰ ਭੁਗਤ ਰਹੇ ਹਨ। ਇਨਾਂ ਕਮਿਸ਼ਨਾਂ ਨੂੰ ਸਟੇਟ ‘ਤੇ ਕਾਬਜ਼ ਫ਼ਿਰਕੂ ਸ਼ਕਤੀਆਂ ਦੇ ਜੂਲੇ ਹੇਠੋਂ ਕੱਢਣ ਲਈ ਇਨਾਂ ਦੀ ਬਣਤਰ ਅਤੇ ਚੋਣ ਦਾ ਢੰਗ ਬਦਲਿਆ ਜਾਣਾ ਚਾਹੀਦਾ ਹੈ ਅਤੇ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਨਾਂ ਕਮਿਸ਼ਨਾਂ ‘ਤੇ ਸਿਆਸਤ ਜਾਂ ਸਟੇਟ ਕਿਸੇ ਤਰਾਂ ਦਾ ਮੰਦਭਾਵੀ ਕਬਜ਼ਾ ਨਾ ਬਣਾ ਸਕਣ।

ਭਾਈ ਚੀਮਾ ਨੇ ਕਿਹਾ ਕਿ ਜਨੇਵਾ ਵਿੱਚ ਜਾਰੀ ਹੋਏ ਇੰਟਰਨੈਸ਼ਨ ਹਿਊਮਨ ਰਾਈਟਸ ਚਾਰਟਰ ‘ਤੇ ਭਾਰਤ ਨੇ ਵੀ ਅਪਣੇ ਦਸਤਖ਼ਤ ਕੀਤੇ ਹਨ ਇਸ ਲਈ ਉਹ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਯੂਨਾਈਟਡ ਨੇਸ਼ਨਜ਼ਨ ਸਬ ਕਮਿਸ਼ਨ ਆਨ ਪ੍ਰੀਵੈਨਸ਼ਨਜ਼ ਆਫ ਡਿਸਕ੍ਰੀਮੀਨੇਸ਼ਨ ਐਂਡ ਪ੍ਰੋਟੈਕਸ਼ਨ ਆਫ ਮਿਨੋਰਟੀਜ਼ ਨੂੰ ਇਸ ਸਬੰਧ ਵਿੱਚ ਇੱਕ ਪੱਤਰ ਵੀ ਲਿਖ ਰਹੇ ਹਨ ਕਿ ਉਹ ਅਪਣੇ ਮਾਹਰਾਂ ਦਾ ਇੱਕ ਵਫ਼ਦ ਭਾਰਤ ਭੇਜ ਕੇ ਪਤਾ ਲਗਾਉਣ ਕਿ ਭਾਰਤ ਦੇ ਮੌਜ਼ੂਦਾ ਨਿਜ਼ਾਮ ਵਿੱਚ ਘੱਟਗਿਣਤੀਆਂ ਕਿਨਾਂ ਹਾਲਾਤਾਂ ਵਿੱਚ ਰਹਿ ਰਹੀਆਂ ਹਨ।ਭਾਈ ਚੀਮਾ ਨੇ ਕਿਹਾ ਕਿ ਭਾਰਤ ਵਿੱਚ ਅੱਜ ਘੱਟਗਿਣਤੀਆਂ ਹੀ ਨਹੀਂ ਸਗੋਂ ਘੱਟਗਿਣਤੀ ਕਮਿਸ਼ਨਾਂ ਦੇ ਮੈਂਬਰ ਵੀ ਮਹਿਫ਼ੂਜ਼ ਨਹੀਂ ਹਨ। ਪਿਛਲੇ ਦਿਨੀਂ ਸਾਬਕਾ ਮੰਤਰੀ ਅਤੇ ਅਨਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਦਲੀਪ ਸਿੰਘ ਪਾਂਧੀ ਦੀ ਫ਼ਤਹਿਗੜ ਸਾਹਿਬ ਵਿਖੇ ਇੱਕ ਹੌਲਦਾਰ ਵਲੋਂ ਕੁੱਟਮਾਰ ਕਰਨੀ ਅਤੇ ਉਸਦੀ ਦਸਤਾਰ ਤੱਕ ਉਤਾਰ ਦੇਣੀ ਇਸ ਅਮਲ ਦੀ ਪ੍ਰਤੱਖ ਉਦਾਹਰਣ ਹੈ। ਭਾਈ ਚੀਮਾ ਨੇ ਕਿਹਾ ਕਿ ਜਦੋਂ ਘੱਟਗਿਣਤੀ ਕਮਿਸ਼ਨ ਦੇ ਮੈਂਬਰ ਅਤੇ ਸਾਬਕਾ ਮੰਤਰੀ ਹੀ ਇਸ ਦੇਸ਼ ਵਿੱਚ ਸੁਰੱਖਿਅਤ ਨਹੀਂ ਅਤੇ ਭਾਰਤੀ ਪ੍ਰਬੰਧ ਵਿੱਚ ਉਨਾਂ ਦੀ ਕੋਈ ਵੁਕਤ ਨਹੀਂ ਤਾਂ ਆਮ ਘੱਟਗਿਣਤੀ ਆਵਾਮ ਦੀ ਦੇਸ਼ ਵਿੱਚ ਹਾਲਾਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਸਰਕਾਰਾਂ ਦੇ ਜ਼ੁਲਮ ਮੀਡੀਏ ’ਚ ਆਉਣੇ ਜ਼ਰੂਰੀ : ਈਸੜੂ, ਸਿਰਸਾ
ਫਤਹਿਗੜ੍ਹ ਸਾਹਿਬ (15 ਦਸੰਬਰ, 2011): ਈ.ਜੀ.ਐਸ. ਅਧਿਆਪਕਾ ਨੂੰ ਥੱਪੜ ਮਾਰਨ ਦੀ ਅਕਾਲੀ ਸਰਪੰਚ ਬਲਵਿੰਦਰ ਸਿੰਘ ਤੋਤੀ ਦੀ ਸ਼ਰਮਨਾਕ ਹਰਕਤ ਨੂੰ ਨੰਗਾ ਕਰਦੇ ਇੱਕ ਇਸ਼ਤਿਹਾਰ ਦਾ ਪੀੜਤ ਅਧਿਆਪਕਾ ਵਲੋਂ ਨੋਟਿਸ ਲਏ ਜਾਣ ’ਤੇ ਅਪਣੇ ਵਿਚਾਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਵਿਸ਼ੇਸ਼ ਸਕੱਤਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਹੰਕਾਰੇ ਹੋਏ ਲੋਕਾਂ ਦੀਆਂ ਅਨੈਤਿਕ ਤੇ ਸ਼ਰਮਨਾਕ ਹਰਕਤਾਂ ਨੂੰ ਜਨਤਾ ਦੀ ਕਚਹਿਰੀ ਵਿੱਚ ਰੱਖਣ ਵਿੱਚ ਕੁਝ ਵੀ ਗਲਤ ਨਹੀਂ।

ਉਨ੍ਹਾਂ ਕਿਹਾ ਕਿ ਇਸ ਨਾਲ ‘ਰਾਜ ਨਹੀਂ ਸੇਵਾ’ ਦੇ ਨਾਰ੍ਹੇ ਮਾਰਨ ਵਾਲਿਆਂ ਦਾ ਅਸਲ ਚਿਹਰਾ ਲੋਕਾਂ ਵਿੱਚ ਆ ਰਿਹਾ ਹੈ। ਇਸਦੇ ਉਲਟ ਇਹ ਤਸਵੀਰਾਂ ਦੇਖ ਕੇ ਹਰ ਕਿਸੇ ਨੇ ਪੀੜਤ ਅਧਿਆਪਕਾ ਨਾਲ ਹਮਦਰਦੀ ਦਾ ਹੀ ਪ੍ਰਗਟਾਵਾ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਨਤਾ ਹਾਕਮਾਂ ਦੇ ਜ਼ੁਲਮਾਂ ਨੂੰ ਬਹੁਤ ਛੇਤੀ ਭੁੱਲ ਜਾਂਦੀ ਹੈ ਇਸ ਲਈ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਬਾਦਲਕੇ ਹੋਣ ਹਰ ਇੱਕ ਵਲੋਂ ਕੀਤੇ ਗਏ ਜ਼ੁਲਮਾਂ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਮੌਕੇ ਮੁੜ ਲੋਕਾਂ ਦੀ ਕਚਹਿਰੀ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਵੋਟ ਦੇਣ ਮੌਕੇ ਲੋਕ ਅਪਣੇ ਲਈ ਸਹੀ ਜਾਂ ਗਲਤ ਦਾ ਫ਼ੈਸਲਾ ਆਸਾਨੀ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਮੀਡੀਏ ਨੂੰ ਵੀ ਚਾਹੀਦਾ ਹੈ ਕਿ ਅਪਣੇ ਮੁਨਾਫ਼ੇ ਤੋਂ ਉਪਰ ਉ¤ਠ ਕੇ, ਹਰ ਹਾਕਮ ਵਲੋਂ ਲੋਕਾਂ ਨਾਲ ਕੀਤੇ ਗਏ ਧੱਕੇ ਨੂੰ ਇਸ ਸਹੀ ਸਮੇਂ ’ਤੇ ਲੋਕਾਂ ਦੇ ਰੂ-ਬ-ਰੂ ਕਰੇ।

ਉਨ੍ਹਾਂ ਕਿਹਾ ਕਿ ਅਪਣੇ ਹੁਣ ਤੱਕ ਦੇ ਕਾਰਜਕਾਲ ਵਿੱਚ ਇਸ ਸਰਕਾਰ ਨੇ ਸਮੇਂ-ਸਮੇਂ ’ਤੇ ਅਪਣੇ ਹੱਕ ਮੰਗਦੇ ਲੋਕਾਂ ਦੀ ਡੰਡਿਆਂ ਤੇ ਗੋਲੀਆਂ ਨਾਲ ‘ਸੇਵਾ’ ਕੀਤੀ ਹੈ। ਲੱਗਭੱਗ ਹਰ ਮੁਲਾਜ਼ਮ ਜਥੇਬੰਦੀ, ਆਂਗਣਵਾੜੀ ਵਰਕਰ, ਅਧਿਆਪਕ, ਅਤੇ ਕਿਸਾਨ ਇਸ ਸਰਕਾਰ ਦੇ ਜ਼ੁਲਮਾਂ ਨੂੰ ਕਦੇ ਭੁੱਲ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਪਾਖੰਡਵਾਦ ਦੇ ਡੇਰੇ ਚੁੱਕਣ ਦੀ ਮੰਗ ਕਰਦੇ ਸਿੱਖਾਂ ’ਤੇ ਗੋਲੀਆਂ ਚਲਾਉਣ ਵਾਲੀ ਇਹ ਸਰਕਾਰ ਆਖਰ ਕਿਸ ‘ਸੇਵਾ’ ਦੇ ਦਾਅਵੇ ਕਰ ਰਹੀ ਹੈ? ਉਕਤ ਆਗੂਆਂ ਨੇ ਕਿਹਾ ਕਿ ਬਾਦਲ ਦਲ ਨਾਲ ਸਿਆਸੀ ਸਾਂਝ ਪਾ ਲੈਣ ਵਾਲੇ ‘ਸੰਤ’ ਸਮਾਜ ਨੂੰ ਅਜਿਹੇ ਮੁੱਦਿਆਂ ’ਤੇ ਸਮਾਜ ਪ੍ਰਤੀ ਅਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਬਾਦਲ ਦਾ ਸਾਈਕਲ ਨਾ ਲੈਣ ਵਾਲੀ ਬੱਚੀ ਨੂੰ ਜਥੇਦਾਰ ਬੜਾ ਪਿੰਡ ਨੇ ਸਕੂਟਰ ਭੇਟ ਕੀਤਾ
ਹੁਸ਼ਿਆਰਪੁਰ (13 ਦਸੰਬਰ, 2011): ਪਿੰਡ ਚੱਕੋਵਾਲ ਸ਼ੇਖਾ ਦੇ ਭਾਈ ਗੁਲਵਿੰਦਰ ਸਿੰਘ ਦੀ ਧੀ ਮਨਜੀਤ ਕੌਰ ਵਲੋਂ ਪਿਛਲੇ ਦਿਨੀਂ ਬਾਦਲ ਸਰਕਾਰ ਤੋਂ ਸਾਈਕਲ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਅੱਜ ਅਕਾਲੀ ਦਲ ਪੰਚ ਪਰਧਾਨੀ ਦੇ ਕੌਮੀ ਪੰਚ ਤੇ ਹਲਕਾ ਫਿਲ਼ੌਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਵੀਰ ਸਿੰਘ ਬੜਾ ਪਿੰਡ ਨੇ ਇਨਾਮ ਵਜੋਂ ਪਰਿਵਾਰ, ਪਿੰਡ ਵਾਸੀਆਂ ਤੇ ਪਾਰਟੀ ਵਰਕਰਾਂ ਦੀ ਹਾਜ਼ਰੀ ਵਿਚ “ਹਾਂਡਾ ਪਲਈਅਰ” ਸਕੂਟਰ ਭੇਟ ਕੀਤਾ।

ਉਹਨਾਂ ਦੱਸਿਆ ਕਿ ਇਹ ਸਕੂਟਰ ਕੈਨੇਡਾ ਵਾਸੀ ਬਾਬਾ ਰਣਜੀਤ ਸਿੰਘ ਖ਼ਾਲਸਾ, ਸਰੀ (ਕਨੈਡਾ) ਨੇ ਸਮੁੱਚੇ ਪੰਥ ਵਲੋਂ ਪੰਥ ਦੀ ਇਸ ਧੀ ਤੇ ਮਾਈ ਭਾਗੋ ਦੀ ਅਸਲ ਵਾਰਸ ਨੂੰ ਭੇਜਿਆ ਹੈ ਅਤੇ ਇਸ ਸਕੂਟਰ ਨਾਲ ਇਸ ਵਿਚ ਤੇਲ ਦੇ ਖਰਚੇ ਵਜੋਂ ੨੦੦੦੦/- ਰੁਪਏ ਨਗਦ ਵੀ ਭੇਟ ਕੀਤੇ ਜਾ ਰਹੇ ਹਨ ਅਤੇ ਇਹ ਵਾਅਦਾ ਵੀ ਹੈ ਕਿ ਇਹ ਬੱਚੀ ਆਪਣੀ ਵਿਦਿਅਕ ਯੋਗਤਾ ਦੇ ਆਧਾਰ ਉੱਤੇ ਜਿੱਥੇ ਵੀ ਉੱਚ ਵਿੱਦਿਆ ਲਈ ਦਾਖਲਾ ਲੈਣਾ ਚਾਹੇਗੀ ਉਸ ਦਾ ਸਾਰਾ ਪਰਬੰਧ ਵੀ ਕੀਤਾ ਜਾਵੇਗਾ।

ਇਸ ਮੌਕੇ ਜਥੇਦਾਰ ਬੜਾਪਿੰਡ ਨੇ ਦੱਸਿਆ ਕਿ ਪਰਕਾਸ਼ ਸਿੰਘ ਬਾਦਲ ਵਲੋਂ ਆਪਣੀ ਫੋਟੋ ਲਾ ਕੇ ਦਿੱਤਾ ਜਾ ਰਿਹਾ ਸਾਈਕਲ ਲੈਣ ਤੋਂ ਇਨਕਾਰ ਕਰਕੇ ਇਸ ਬੱਚੀ ਨੇ ਸਿੱਖ ਭਾਵਨਾਵਾਂ ਦੀ ਸਹੀ ਤਰਜ਼ਮਾਨੀ ਕੀਤੀ ਹੈ ਕਿਉਂਕਿ ਬਾਦਲ ਨੇ ੧੯੭੮ ਤੋਂ ਲੈ ਕੇ ਹੁਣ ਤੱਕ ਦੇਹਧਾਰੀ ਪਖੰਡੀਆਂ ਨੂੰ ਸ਼ਹਿ ਦੇਣ ਵਾਲਿਆਂ ਵਿਚ ਸਦਾ ਮੋਹਰੀ ਰੋਲ ਅਦਾ ਕੀਤਾ ਹੈ ਅਤੇ ਪੰਥ ਤੇ ਗੁਰੂ ਗ੍ਰੰਥ ਸਾਹਿਬ ਨੂੰ ਹਮੇਸ਼ਾ ਪਿੱਠ ਦਿਖਾਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਮੀਡੀਆ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਡਾ. ਸੁਰਿੰਦਰ ਸਿੰਘ ਈਸਪੁਰ, ਭਾਈ ਜੋਗਿੰਦਰ ਸਿੰਘ, ਭਾਈ ਕੁਲਵਿੰਦਰ ਸਿੰਘ ਮਾਲਪੁਰ, ਭਾਈ ਨਛੱਤਰ ਸਿੰਘ ਭਾਈ ਮਨਜਿੰਦਰ ਸਿੰਘ, ਮਾਤਾ ਕਮਲਜੀਤ ਕੌਰ, ਦਾਦਾ ਨਿਰਮਲ ਸਿੰਘ, ਨਾਨੀ ਸੁਖਵਿੰਦਰ ਕੌਰ, ਮਾਸੀ ਬਲਜੀਤ ਕੌਰ, ਮਾਮਾ ਪਰਮਜੀਤ ਸਿੰਘ, ਰਣਵਿੰਦਰ ਸਿੰਘ, ਭਾਈ ਰਾਮ ਸਿੰਘ ਖ਼ਾਲਸਾ, ਤਰਨਜੀਤ ਸਿੰਘ ਸ਼ੇਰਪੁਰ,  ਆਦਿ ਵੀ ਹਾਜ਼ਰ ਸਨ|

ਸਿੱਖਾਂ ਨੂੰ ਇਸ ਦੇਸ਼ ਵਿੱਚ ਇਨਸਾਫ਼ ਨਹੀਂ ਮਿਲ ਸਕਦਾ : ਪੰਚ ਪ੍ਰਧਾਨੀ
ਫ਼ਤਹਿਗੜ੍ਹ ਸਾਹਿਬ (10 ਦਸੰਬਰ, 2011): ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਸ. ਬਲਵੰਤ ਸਿੰਘ ਭੁੱਲਰ ਅਤੇ ਮਾਸੜ ਸ. ਬਲਵੰਤ ਸਿੰਘ ਮੁਲਤਾਨੀ ਦੀ ਹੱਤਿਆ ਵਿਚ ਸੀਨੀਅਰ ਆਈਪੀਐਸ ਅਧਿਕਾਰੀ ਸੁਮੇਧ ਸੈਣੀ ਦੀ ਕਥਿਤ ਮਿਲੀਭੁਗਤ ਦੀ ਸੀਬੀਆਈ ਕੋਲੋਂ ਜਾਂਚ ਕਰਵਾਉਣ ਦੇ ਆਦੇਸ਼ਾਂ ਨੂੰ ਸੁਪਰੀਮ ਕੋਰਟ ਵਲੋਂ ਰੱਦ ਕਰ ਦਿੱਤੇ ਜਾਣ ‘ਤੇ ਅਪਣੇ ਵਿਚਾਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਖ ਕੌਮ ਲਈ ਇਹ ਕੋਈ ਹੈਰਾਨੀ ਵਾਲਾ ਫ਼ੈਸਲਾ ਨਹੀਂ ਕਿਉਂਕਿ ਇਸ ਦੇਸ਼ ਵਿੱਚ ਸਿੱਖਾਂ ਲਈ ਇਨਸਾਫ਼ ਦੇ ਸਾਰੇ ਰਸਤੇ ਕਦੋਂ ਦੇ ਬੰਦ ਹੋ ਚੁੱਕੇ ਹਨ। ਭਾਈ ਚੀਮਾ ਨੇ ਕਿਹਾ ਕਿ ਹੁਣ ਤੱਕ ਇਸ ਕੇਸ ਵਿੱਚ ਪੰਜ ਬੈਚ ਬਦਲ ਚੁੱਕੇ ਹਨ ਅਤੇ 32 ਤਰੀਕਾਂ ਪੈ ਚੁੱਕੀਆਂ ਹਨ ਪਰ ਅੰਤ ਵਿੱਚ ਨਤੀਜਾ ਇਸ ਦੇਸ਼ ਦੀ ਪਾਲਿਸੀ ਮੁਤਾਬਿਕ ਸਿੱਖ-ਘੱਟਗਿਣਤੀ ਵਿਰੁੱਧ ਹੀ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਦੋ ਦਹਾਕੇ ਤੋਂ ਇਨਸਾਫ ਦੀ ਮੰਗ ਕਰਦੇ ਆ ਰਹੇ ਪੀੜਤ ਪਰਿਵਾਰ ਲਈ ਭਾਰਤੀ ਨਿਆਂ ਪ੍ਰਬੰਧ ਦਾ ਇਹ ਫ਼ੈਸਲਾ ਅਸਹਿ ਹੈ। ਭਾਈ ਚੀਮਾ ਨੇ ਕਿਹਾ ਕਿ ਅੱਜ ਤੱਕ 84 ਦੇ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਨਾ ਮਿਲਣ ਅਤੇ ਕਾਤਲਾਂ ਦੇ ਖੁੱਲ੍ਹੇ ਘੁੰਮਦੇ ਫਿਰਨ ਲਈ ਇਸ ਕੇਸ ਦੇ ਤਾਜ਼ਾ ਫ਼ੈਸਲੇ ਵਾਲੀ ਮਾਨਸਿਕਤਾ ਹੀ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਫ਼ਿਰਕੂ ਭਾਰਤੀ ਨੀਤੀਘਾੜੇ ਦੇਸ਼ ਦੇ ਨਿਆਂ ਪ੍ਰਬੰਧ ‘ਤੇ ਵੀ ਹਾਵੀ ਹਨ ਜਿਸ ਕਾਰਨ ਇਸ ਦੇਸ਼ ਵਿੱਚ ਘੱਟਗਿਣਤੀਆਂ ਮੌਜ਼ੂਦਾ ਸਮੇਂ ਇਸ ਢਾਚੇ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਰੱਖ ਰਹੀਆਂ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਇਹ ਸੰਦੇਸ਼ ਹੀ ਜਾਵੇਗਾ ਕਿ ਇਨਸਾਫ਼ ਮੰਗਦੀਆਂ ਘੱਟਗਿਣਤੀਆਂ ਨੂੰ ਦੁਰਕਾਰਨਾ ਇਸ ਦੇਸ਼ ਦੀ ਰਿਵਾਇਤ ਰਿਹਾ ਹੈ ਜਿਸਨੂੰ ਇਹ ਪ੍ਰਬੰਧ ਕਦੇ ਵੀ ਤੋੜਣਾ ਨਹੀਂ ਚਾਹਵੇਗਾ।

Relief to Saini will contribute to police impunity
Ludhiana (December 8, 2011): SAD (Panch Pardhani) comes out against SC decision to set aside CBI inquiry.

Shiromani Akali Dal (Panch Pardhani) in a statement released on Thursday has raised concern over Supreme Court’s decision in the case of enforced disappearance of three relatives of Professor Devender Pal Singh Bhullar and has termed the decision as most unfortunate.

On Wednesday, the SC set aside the Punjab and Haryana High Court order directing CBI inquiry into the matter on the ethical ground that the HC judge ordering the inquiry had certain reason for prejudice against one of the accused police officer.

“The SC judges did not bother to take notice of CBI investigation recommending charge-sheet and trial against the accused police officers and wide impunity enjoyed by the guilty police officers over last two decades,” said Kulvir Singh Barrapind member of SGPC and praesidium member of Akali dal Panch Pardhani.

It is notable that the investigation conducted by CBI had revealed that high ranking police officers, including Punjab Vigilance Chief Sumedh Saini, were involved in enforced disappearance of the father, uncle and friend of Professor Devender Pal Singh Bhullar, in 1991.

Barrapind said that widespread and systematic practice of enforced disappearance and secret killings was integral part of policing policy in Punjab during 1980-90s. “There are thousands of such cases which were never investigated,” he said.

“The SC’s decision will further contribute in imposing blind impunity zone in Punjab, thus it is unfortunate” he added.

ਪੰਜਾਬ ਵਿਚ ਮੁੱਦਾ ਰਹਿਤ ਸਿਆਸਤ ਦਾ ਰੁਝਾਨ ਮਾੜਾ : ਪੰਚ ਪਰਧਾਨੀ
ਲੁਧਿਆਣਾ (8 ਦਿਸੰਬਰ, 2011): ਅਕਾਲੀ ਦਲ ਪੰਚ ਪਰਧਾਨੀ ਵਲੋਂ ਪੰਜਾਬ ਦੀ ਸੱਤਾ ਪਰਾਪਤੀ ਲਈ ਜੂਝ ਰਹੀਆਂ ਧਿਰਾਂ ਵਲੋਂ ਪੰਜਾਬ ਤੇ ਪੰਥ ਦੇ ਮੁੱਦਿਆਂ  ਨੂੰ ਵਿਸਾਰ ਕੇ ਨਿੱਜੀ ਦੂਸ਼ਣਬਾਜੀਆਂ ਨੂੰ ਆਧਾਰ ਬਣਾਕੇ ਕੀਤੀ ਜਾ ਰਹੀ ਸਿਆਸਤ ਦੇ ਰੁਝਾਨ ਨੂੰ ਗਲਤ ਦਰਸਾਉਂਦਿਆਂ ਕਿਹਾ ਹੈ ਕਿ ਦਿੱਲੀ ਤਖ਼ਤ ਦੇ ਇਸ਼ਾਰਿਆਂ ਉੱਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚੋਂ ਪੰਜਾਬ ਨਾਲ ਸਬੰਧਤ ਮਸਲਿਆਂ ਨੂੰ ਇਕ ਸਾਜ਼ਿਸ਼ ਤਹਿਤ ਲਾਂਭੇ ਕਰ ਦਿੱਤਾ ਗਿਆ ਹੈ ਅਤੇ ਕੇਵਲ ਅਖੌਤੀ ਵਿਕਾਸ ਜਾਂ ਨਿੱਜੀ ਚਿੱਕੜ-ਉਛਾਲੂ ਰਾਜਨੀਤੀ ਕੀਤੀ ਜਾ ਰਹੀ ਹੈ।

ਅਕਾਲੀ ਦਲ ਪੰਚ ਪਰਧਾਨੀ ਦੇ ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ ਤੇ ਯੂਥ ਆਗੂ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਲੱਖਾਂ-ਕਰੋੜਾਂ ਖਰਚ ਕੇ ਵੱਡੀਆਂ-ਵੱਡੀਆਂ ਰੈਲੀਆਂ ਕਰਕੇ ਆਪਣੀ-ਆਪਣੀ ਜਿੱਤ ਦੇ ਦਾਅਵੇ ਕਰਨ ਵਾਲੇ ਲੋਕ ਦੱਸਣ ਕਿ ਅੱਜ ਪੰਜਾਬ ਵਿਚ ਫੈਲੈ ਭ੍ਰਿਸ਼ਟਾਚਾਰ, ਬੇ-ਰੁਜ਼ਗਾਰੀ ਤੇ ਅਗਿਆਨਤਾ ਲਈ ਜਿੰਮੇਵਾਰ ਕੌਣ ਹੈ? ਪੰਜਾਬ ਦੇ ਲੋਕ ਅੱਜ ਪੀਣ ਵਾਲੇ ਸਾਫ ਪਾਣੀ ਲਈ ਤਰਸ ਰਹੇ ਹਨ ਅਤੇ ਕੈਂਸਰ ਵਰਗਾ ਗੰਭੀਰ ਦਂੈਤ ਲੋਕਾਂ ਨੂੰ ਆਪਣੀ ਗ੍ਰਿਫਤ ਵਿਚ ਲੈ ਰਿਹਾ ਹੈ, ਪੰਜਾਬ ਦੀ ਹਵਾ, ਪਾਣੀ ਤੇ ਮਿੱਟੀ ਪਲੀਤ ਹੋ ਰਹੀ ਹੈ, ਸਾਡੀ ਨੌਜਵਾਨੀ ਤੇ ਕਿਰਸਾਨੀ ਨਸ਼ਿਆਂ ਤੇ ਕਰਜ਼ਿਆਂ ਵਿਚ ਫਸੀ ਹੋਈ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੈ।ਪੰਜਾਬ ਦੇ ਅਮੀਰ ਸੱਭਿਆਚਾਰ ਦੀ ਥਾਂ ਲੱਚਰਤਾ ਤੇ ਅਣਖਹੀਣਤਾ ਫੈਲ ਰਹੀ ਹੈ ਪਰ ਇਹ ਸਭ ਲੋਕ ਪੰਜਾਬ ਦੀ ਅਰਥੀ ਉੱਤੇ ਕੁਰਸੀ ਡਾਹੁਣ ਦੀਆਂ ਚਾਲਾਂ ਚੱਲ ਰਹੇ ਹਨ।

ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਨੂੰ ਮੁੱਦਾ-ਰਹਿਤ ਕਰਕੇ ਇਹ ਲੋਕ ਪੰਥ-ਪੰਜਾਬ ਨੂੰ ਦਿੱਲੀ ਤਖ਼ਤ ਦਾ ਪੱਕਾ ਗੁਲਾਮ ਬਣਾਉਣਾ ਚਾਹੁੰਦੇ ਹਨ ਜਿਸ ਨਾਲ ਕਿ ਇਕੱਲੇ ਪੰਜਾਬ ਨੂੰ ਹੀ ਨਹੀਂ ਸਗੋਂ ਸਮੁੱਚੇ ਭਾਰਤ ਤੇ ਉਸ ਤੋਂ ਵੀ ਅੱਗੇ ਸਮੁੱਚੇ ਮੱਧ ਏਸ਼ੀਆ ਵਿਚ ਗੰਭੀਰ ਖਤਰਾ ਖੜਾ ਹੋਣ ਦਾ ਡਰ ਹੈ।

ਵੋਟਾਂ ਦੀ ਸਿਆਸਤ ਵਿੱਚ ਅਮਰਿੰਦਰ ਦੇ ਚਿਹਰੇ ਤੋਂ ਸਿੱਖ ਹੋਣ ਦਾ ਨਕਾਬ ਉਤਰਿਆ : ਪੰਚ ਪ੍ਰਧਾਨੀ
ਫ਼ਤਹਿਗੜ੍ਹ ਸਾਹਿਬ (6 ਦਸੰਬਰ, 2011): ”ਕਾਂਗਰਸ ਸਰਕਾਰ ਆਉਣ ’ਤੇ ਸੌਦਾ ਸਾਧ ਦੇ ਚੇਲਿਆਂ ’ਤੇ ਕੇਸ ਵਾਪਸ ਲੈਣ ਅਤੇ ਸੌਧਾ ਸਾਧ ਦੀਆਂ ਕਰਤੂਤਾਂ ਵਿਰੁੱਧ ਸੰਘਰਸ਼ ਕਰਨ ਵਾਲੇ ਸਿੱਖਾਂ ਦੀ ਜਾਂਚ ਪੜਤਾਲ ਕਰਨ ਦੇ ਬਿਆਨ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਚਿਹਰੇ ਤੋਂ ਸਿੱਖ ਹੋਣ ਦਾ ਨਕਾਬ ਉ¤ਤਰ ਗਿਆ ਹੈ।ਪਾਖੰਡੀ ਡੇਰਾਵਾਦ ਨੂੰ ਹਵਾ ਦੇਣ ਵਿੱਚ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਦੀ ਸੋਚ ਇਕ ਹੈ।” ਇਹ ਵਿਚਾਰ ਪ੍ਰਗਟਾਉਂਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾਨੇ ਕਿਹਾ ਕਿ ਜੇ ਕੈਪਟਨ ਨੇ ਜਾਂਚ ਕਰਵਾਉਣੀ ਹੀ ਹੈ ਇਸਦੇ ਨਾਲ ਹੀ ਸੌਦਾ ਸਾਧ ਦੇ ਚੇਲਿਆਂ ਵਲੋਂ ਸ਼ਹੀਦ ਕੀਤੇ ਗਏ ਸਿੱਖਾਂ ਬਾਰੇ ਵੀ ਜਾਂਚ ਕਰਵਾਉਣ ਬਾਰੇ ਸੋਚਣਾ ਚਾਹੀਦਾ ਹੈ। ਵੋਟਾਂ ਕਾਰਨ ਕੈਪਟਨ ਅਮਰਿੰਦਰ, ਸੌਦਾ ਸਾਧ ਵਰਗੇ ਕਤਲਾਂ ਅਤੇ ਬਲਾਤਕਾਰਾਂ ਦੇ ਸੰਗੀਨ ਜ਼ੁਰਮਾਂ ਵਿੱਚ ਲਿਪਤ ਸਮਾਜ ਵਿਰੋਧੀ ਅਨਸਰ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਉਕਤ ਆਗੂਆ ਨੇ ਕਿਹਾ ਕਿ ਕੈਪਟਨ ਕਦੇ 84 ਦੇ ਸਿੱਖ ਕਤਲੇਆਮ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਨੌਜਵਾਨਾਂ ਦੀ ਜਾਂਚ ਦੀ ਗੱਲ ਕਿਉਂ ਨਹੀਂ ਕੀਤੀ? ਉਨ੍ਹਾਂ ਕਿਹਾ ਕਿ ਪੰਜਾਬ ਦੇ ਲੀਡਰਾਂ ਦੀ ਅਜਿਹੀ ਘਟੀਆ ਸਿਆਸਤ ਕਾਰਨ ਹੀ ਪੰਜਾਬ ਨੂੰ ਹਰ ਕੇਂਦਰ ਸਰਕਾਰ ਨੇ ਅਣਗੌਲਿਆ ਕਰ ਕੇ ਰੱਖਿਆ ਹੋਇਆ ਹੈ ਤੇ ਸਾਡੇ ਬਿਜਲੀ-ਪਾਣੀ ਲੁੱਟ ਬਕਾਇਦਗੀ ਨਾਲ ਜਾਰੀ ਹੈ। ਉਨ੍ਹਾ ਕਿਹਾ ਕਿ ਅਜਿਹੇ ਲੀਡਰ ਹੀ ਲੰਮੇ ਸਮੇਂ ਤੋਂ ਬੇਕਸੂਰ ਸਿੱਖ ਨੌਜਵਾਨਾਂ ਦੇ ਜੇਲ੍ਹਾ ਵਿੱਚ ਬੰਦ ਰੱਖੇ ਜਾਣ ਲਈ ਜਿੰਮੇਵਾਰ ਹਨ। ਇਨ੍ਹਾ ਨੀਜਵਾਨਾਂ ਦੀ ਯਾਦ ਕੈਪਟਨ ਜਾਂ ਬਾਦਲ ਵਰਗੇ ਲੋਕਾਂ ਨੂੰ ਕਿਉਂ ਨਹੀਂ ਆਈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਦਲਜੀਤ ਸਿੰਘ ਬਿੱਟੂ ਅਜਿਹੀ ਸੌੜੀ ਤੇ ਘਟੀਆ ਸਿਆਸਤ ਕਾਰਨ ਹੀ ਪਿਛਲੇ ਦੋ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ਤੇ ਉਨ੍ਹਾਂ ਵਿਰੁੱਧ ਕੇਸ ਵਿੱਚ ਕੋਈ ਦਮ ਨਾ ਹੋਣ ਦੇ ਬਾਵਯੂਦ ਵੀ ਉਨ੍ਹਾਂ ਨੂੰ ਜ਼ਮਾਨਤ ਤੱਕ ਨਹੀਂ ਦਿੱਤੀ ਜਾ ਰਹੀ। ਉਕਤ ਆਗੂਆਂ ਨੇ ਕਿਹਾ ਕਿ ਕੈਪਟਨ ਤੇ ਬਾਦਲ ਮਾਰਕਾ ਆਗੂਆਂ ਨੇ ਅਪਣੇ ਸਿਆਸੀ ਮਕਸਦਾਂ ਲਈ ਸਿੱਖਾਂ ਨੂੰ ਉਨ੍ਹਾਂ ਦੀ ਅਪਣੀ ਧਰਤੀ ’ਤੇ ਹੀ ਬਿਗਾਨੇ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾ ਕਿਹਾ ਕਿ ਇਸ ਘਟੀਆ ਰਾਜਨੀਤੀ ਨੇ ਸਿੱਖ ਸੰਸਥਾਵਾਂ ਨੂੰ ਅਪਣੇ ਸੌੜੀ ਸਿਆਸੀ ਹਿੱਤਾਂ ਲਈ ਵਰਤ ਕੇ ਉਨ੍ਹਾਂ ਦੇ ਮਾਣ ਸਨਮਾਨ ਅਤੇ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨ ਚਿੰਨ ਲਗਾ ਦਿੱਤਾ ਹੈ।